Tuesday, 27 November 2018

Punjabi Love Shayari-Sad ਪੰਜਾਬੀ ਸਟੇਟਸ

Hello friends welcome to new punjabi status website.Today i write a punjabi shayari for you.this punjabi love shayari written by sukhpal rampuria.you can use this punjabi sad shayari status in your facebook status and whatsapp status.


Punjabi Shayari,Punjabi Love Shayari,Punjabi Sad Shayari Status

ਜੋ ਦਿਲ ਤੋ ਕਰਦਾ ਉਹਦਾ ਦਿਲ ਟੁੱਟਦਾ ਈਂ ਏ,
ਜਿਹਨੂੰ ਅਪਨਾ ਕਹੀਏ ਉਹ ਲੁੱਟਦਾ ਈਂ ਏ,
ਬਸ ਆਹੀ ਕੁਝ ਜਿੰਦਗੀ ਚੇ।
ਛੱਡ ਕੇ ਭਾਵੇ ਦੂਰ ਗਿਆ ਉਹ
ਐਨਾ ਚੇਤੇ ਕੀਤਾ ਸੁਪਨੇ ਵਿੱਚ ਉਹਨੇ ਆਉਣਾ ਈ ਏ ।
ਜੋ ਹਾਸੇ ਵੰਡਦਾ ਉਹਦੇ ਪੱਲੇ ਪੈਦੇ ਰੋਣੇ ਈ ਨੇ,
ਜਾਗ ਕੇ ਉਹਦੇ ਲਈ ਬੜੀਆ ਰਾਤਾ ਕੱਟੀਆ ਸਦਾ ਲਈ ਹੁਣ ਸੌਣਾਂ ਈ ਏ।


ਦਿਲਾ ਤੈਨੂੰ ਆਖਿਆ ਸੀ
ਤੇਰਾ ਕਿਸੇ ਨਹੀ ਹੋਣਾ।
ਜਿਸ ਰਸਤੇ ਪੈ ਗਿਆ ਤੂੰ
ਮੁੜਕੇ ਆ ਨਹੀ ਹੋਣਾ।
ਰੋ ਲੈ ਦਿਲਾ ਤੂੰ ਕਿਸੇ ਲਈ
ਸੁਖਪਾਲ ਮਰ ਗਿਆ ਤਾ
ਤੈਨੂੰ ਕਿਸੇ ਨਹੀ ਰੋਣਾ।

ਜਿੰਦਗੀ ਦੇ ਰਾਵਾ ਨੂੰ ਭੁੱਲ ਕੇ ਮੌਤ ਦੀਆ ਪੈੜਾ ਵੱਲ ਹੁਣ ਤੱਕਦੇ ਆ,
ਮਤਲਬੀ ਹੋਕੇ ਕੀ ਕਿਸੇ ਦੇ ਕੰਮ ਆਵਾਗਾ ਯਾਰਾਨੇ ਹੁਣ ਮੌਤ ਨਾਲ ਲਾਉਣੇ ਜਿਉਣ ਦੀ ਆਸ ਨਾ ਹੁਣ ਰੱਖਦੇਆ,
ਮੌਤ ਹੀ ਸਾਡੀ ਕਿਸੇ ਦਾ ਜਿਉਣ ਦਾ ਕਾਰਨ ਬਣ ਜਾਏ ਬਸ ਉਹ ਕਾਰਨ ਹੀ ਪਏ ਲੱਭਦੇਆ ।

ਜੀਨਾ ਤਾਂ ਹੀ ਚੰਗਾ ਨਹੀ ਲੱਗਦਾ ਦੁੱਖ ਕਿਸੇ ਨੂੰ ਦੇ ਨਹੀ ਹੁੰਦਾ,
ਦਿਲ ਵਿੱਚ ਦਿਲ ਦੀਆ ਕਿੰਨਾ ਚਿਰ ਲਕੋਵਾਗਾ ਦੱਸੇ ਬਿਨਾ ਰਹਿ ਵੀ ਨਹੀ ਹੁੰਦਾ,
ਦੁੱਖ ਕਿਸੇ ਮੇਰੀ ਗੱਲ ਦਾ ਤੈਨੂੰ ਨਾ ਹੋਵੇ ਇਹੀ ਗਮ ਮੈਥੋ ਸਹਿ ਨਹੀ ਹੁੰਦਾ ।

ਕੋਈ ਤੋੜਦਾ ਤੇ ਕੋਈ ਟੁੱਟਦਾ ਆ,
ਕੋਈ ਲੁੱਟਿਆ ਜਾਦਾ ਤੇ ਕੋਈ ਲੁੱਟਦਾ ਆ,

ਦੀਵੇ ਦੀ ਲੋਅ ਵੀ ਘੱਟਦੀ ਜਾਦੀ
ਜਿਵੇ-ਜਿਵੇ ਤੇਲ ਮੁੱਕਦਾ ਆ,

ਕੋਈ ਕਿਸੇ ਦੀ ਜਿੰਦਗੀ ਦੀ ਦੁਆ ਕਰਦਾ
ਕੋਈ ਕਿਸੇ ਦੀ ਮੌਤ ਦੀਆ ਸੁੱਖਾਂ ਸੁੱਖਦਾ ਆ।

ਦਿਲ ਮੇਰੇ ਨਾਲ ਖੇਡਦਾ ਰਿਹਾ,
ਮੈ ਖਿਡੌਣਾ ਬਣਿਆ ਰਿਹਾ,

ਜਦ ਜੀਅ ਭਰਿਆ
ਠੋਕਰ ਮਾਰ ਕੇ ਤੁਰ ਗਿਆ,

ਮਿੱਟੀ ਦਾ ਖਿਡੌਣਾ ਸੀ ਮੈ
ਅੰਦਰ ਤੱਕ ਟੁੱਟ ਗਿਆ,
ਗਿਲਾ ਨਹੀ ਕੋਈ ਮੈਨੂੰ ਸਮਝ ਨਹੀ ਸਕਿਆ ਉਹ,
ਦੁੱਖ ਹੈ ਮੇਰੇ ਯਜ਼ਾਬਾਤਾ ਨਾਲ ਵੀ ਖੇਡ ਗਿਆ ਉਹ ।

ਅੱਜ ਤੱਕ ਉਹੀ ਕੀਤਾ ਜੋ ਮੇਰੇ ਬੇਬੇ ਬਾਪੂ ਨੇ ਸਮਝਾਇਆ।
ਯਾਰੀ ਲਾ ਕੇ ਕੀਤਾ ਨਾ ਕਦੇ ਪਿੱਠ ਤੇ ਵਾਰ, ਨਾ ਹੀ ਕਦੇ ਕਿਸੇ ਦਾ ਦਿਲ ਦੁਖਾਇਆ ।
ਡਰ ਰਵੇ ਪੈਰੀ ਕੰਢੇ ਵੱਜਣ ਦਾ, ਨਾ ਹੀ ਬੂਟਾ ਕਦੇ ਇਹੋ ਜਿਹਾ ਵੇਹੜੇ ਲਾਇਆ।
ਕਿਸੇ ਦੇ ਪੈਰੀ ਬਾਪੂ ਦੀ ਪੱਗ ਰੁਲ ਜਾਏ, ਨਾ ਕੋਈ ਐਸਾ ਕਰਮ ਕਮਾਇਆ।
ਉਹ ਕਿਵੇਂ ਖੁਸ਼ ਰਹਿਣਗੇ , ਜਿਨ੍ਹਾਂ ਨੇ ਅਪਣੇ ਬੇਬੇ ਬਾਪੂ ਨੂੰ ਰੁਵਾਇਆ।


ਕੀ ਕਰੀਏ ਅੱਖਾ ਬੰਦ ਕਰ ਨਾਲ ਤੁਰਨਾ ਪੈਦਾ ਕੋਈ ਯਕੀਨ ਈ ਇੰਨਾ ਦੁਵਾ ਲੈਦਾ ਏ,
ਸਾਥੋ ਤਾ ਨਹੀ ਦਰਦ ਦੇ ਹੁੰਦਾ ਕਿਸੇ ਨੂੰ ਪਤਾ ਨਹੀ ਕਿਵੇ ਕੋਈ ਇੰਨਾ ਤੜਫਾ ਲੈਦਾ ਏ,
ਪਿਆਰ ਦੇ ਰਸਤੇ ਪਾ ਕੇ ਕੋਈ ਕਿਵੇ ਅਪਨਾ ਦਿਲ ਸਮਝਾ ਲੈਦਾ ਏ।

ਜਿੰਦਗੀ ਛਤਰੰਜ ਏ ਮਿੱਤਰਾ ਏਥੇ ਇਕ ਵਾਰ ਹਰ ਕੋਈ ਹਾਰਦਾ ਏ,
ਕੋਈ ਤੱਪਦੀ ਅੱਗ ਵਿੱਚ ਖੁਦ ਨੂੰ ਸਾੜ ਰਿਹਾ ਪਿਆ ਕਿਸੇ ਦੇ ਸੀਨੇ ਠਾਰਦਾ ਏ,
ਗਲਤੀ ਕਰ ਬੈਠੇ ਦਿਲੋ ਪਿਆਰ ਕੀਤਾ ,ਪਿਆਰ ਬਦਲੇ ਸਿਲਾ ਮਿਲਿਆ ਵਪਾਰ ਦਾ ਏ।

ਦਿਲ ਕਰਦਾ ਏ ਇਹ ਜਹਾਨ ਤੇਰੇ ਨਾਮ ਕਰਦਾ,
ਜਿਦੰਗੀ ਦੀ ਜੇ ਤੂੰ ਬਾਜੀ ਜਿੱਤਦੀ ਹੋਵੇ ਤਾਂ ਮੈਂ ਹਰ ਜਾ,
ਜੇ ਤੈਨੂੰ ਮੇਰੀ ਵਜਾ ਕਰਕੇ ਦੁੱਖ ਹੋਵੇ ਤਾਂ ਸੱਚੀ ਮੈਂ ਮਰਜਾਂ ।

ਜੇ ਉਹ ਮਿਲ ਜਾਦਾ ਉਹ ਪਿਆਰ ਵੀ ਪਿਆਰ ਨਾ ਹੋਣਾ ਸੀ,
ਹਾਸਿਆ ਨੇ ਮੇਰੇ ਕੋਲ ਗੁੰਜਣਾ ਸੀ ਹੱਝੂਆ ਨੇ ਮੇਰੇ ਕੋਲ ਨਾ ਹੋਣਾ ਸੀ,
ਕਿਸ ਨੂੰ ਖੁਸ਼ ਵੇਖਦੇ ਵੇਖਦੇ ਅਸੀਂ ਖੁਦ ਨਾ ਲੁੱਕ ਲੁੱਕ ਕੇ ਰੋਣਾ ਸੀ,
ਪਰ ਗੱਲ ਇਹ ਵੀ ਪੱਕੀ ਏ ਸਾਡਾ ਏ ਹਾਲ ਨਾ ਹੋਣਾ ਸੀ ।

ਗਮ ਦਿਲ ਨੂੰ ਏ ਦਿਲੋ ਪਿਆਰ ਨਿਭਾ ਨਾ ਸਕਿਆ ਮੈ,
ਦਿਲਾ ਅਫਸੋਸ ਕਰਕੇ ਕੀ ਫਾਇਦਾ ਹੁਣ ਉਹਦੇ ਦੁੱਖਾ ਨੂੰ ਖੁਸ਼ੀਆ ਚ ਬਦਲ ਸਕਿਆ ਨਾ ਮੈ,
ਵਾਅਦੇ ਕਰਕੇ ਪੂਰੇ ਕਰ ਨਾ ਹੋਏ ਮੈਥੋ ,
ਟੁੱਟ ਕੇ ਬਿਖਰ ਗਿਆ ਵਿਸ਼ਵਾਸ਼ ਪਿਆਰ ਦਾ ਦਵਾ ਨਾ ਸਕਿਆ ਮੈ ।

So this is a punjabi shayari for your punjabi status.you can use this punjabi love shayari status and Punjabi Sad Shayari Status.this is a good love punjabi status.please share this post on facebook and other social network