Sad Punjabi Status 2018 {New ਪੰਜਾਬੀ Sad ਸਟੇਟਸ }

ਦੋਸਤੋ ਇਕ ਵਾਰ ਫੇਰ ਤੁਹਾਡਾ ਸਾਡੀ ਵੈਬਸਾਈਟ New ਪੰਜਾਬੀ ਸਟੇਟਸ ਵਿਚ ਤੁਹਾਡਾ ਸਵਾਗਤ ਹੈ। ਇਕ ਵਾਰ ਫੇਰ ਅਸੀਂ ਲੈ ਕੇ ਆਏ ਹੈ ਤੁਹਾਡੇ ਲਈ ਨਵੇਂ ਉਦਾਸੀ ਭਰੇ ਪੰਜਾਬੀ ਸਟੇਟਸ ,ਜਿਨ੍ਹਾਂ ਦਾ ਉਪਯੋਗ ਤੁਸੀ Facebook,Whatsapp ਜਾਂ ਕਿਸੇ ਵੀ ਜਗਾਹ ਤੇ ਕਰ ਸਕਦੇ ਹੋ। ਸਾਨੂ ਬਹੁਤ ਖੁਸ਼ੀ ਹੋਵੇਗੀ ਜੇ ਤੁਹਾਨੂੰ ਸਾਡੇ ਦੁਆਰਾ ਲਿਖੇ ਗਏ Sad Punjabi Status ਪਸੰਦ ਆਉਂਦੇ ਹਨ।

Sad Punjabi Status 2018
Sad Punjabi Status

 

ਚਲੋ ਹੁਣ ਤੁਸੀ ਅੱਗੇ ਸਾਡੇ ਦੁਆਰਾ ਲਿਖੇ ਗਏ ਸਟੇਟਸ ਪੜ੍ਹੋ ਅਤੇ ਓਹਨਾ ਦਾ ਇਸਤੇਮਾਲ ਕਰੋ। ਜੇਕਰ ਤੁਸੀ ਆਪਣੇ ਸਟੇਟਸ ਸਾਡੀ ਵੈਬਸਾਈਟ ਤੇ Submit ਕਰਵਾਉਣਾ ਚਾਹੁੰਦੇ ਹੋ ਤਾ ਨੀਚੇ Comment ਕਰਕੇ ਦੱਸ ਸਕਦੇ ਹੋ।

Sad Punjabi Status :-

ਤੈਨੂੰ ਦੇਖੇ ਬਿਨ ਹੁਣ ਸਾਹ ਨਾ ਆਵੇ ,
ਤੇਰੀ ਦੂਰੀ ਹੁਣ ਮੇਥੋ ਝੱਲੀ ਨਾ ਜਾਵੇ ,
ਮੇਨੂ ਦਿਨ ਰਾਤ ਤੇਰੀ ਯਾਦ ਸਤਾਵੇ ,
ਸਾਰੀ ਸਾਰੀ ਰਾਤ ਹੁਣ ਨੀਂਦ ਨਾ ਆਵੇ ,
ਸ਼ੇਤੀ ਮਿਲਜਾ ਆ ਕੇ ਕਦੇ ਸਾਹ ਹੀ ਨਾ ਮੁਕ ਜਾਵੇ।

ਚੇਹਰਾ ਦੇਖ ਕੇ ਤਾ ਤੂੰ ਸਮਜ ਲੈਨਾਂ ਕੇ ਮੈ ਪਰੇਸ਼ਾਨ ਆ ,
ਪਰ ਤੂੰ ਇਹ ਕਿਉਂ ਨੀ ਸਮਜਦਾ ਕਿ ਮੈ ਪਰੇਸ਼ਾਨ ਹੀ ਤੇਰੇ ਕਰਕੇ ਹੈ।

ਜਿਹੜਾ ਵੀ ਆਉਂਦਾ ਦਰਦ ਦੇ ਕੇ ਚਲਾ ਜਾਂਦਾ ,
ਮੰਨਿਆ ਕਿ ਮਜਬੂਤ ਹਾਂ,
ਪਰ ਪੱਥਰ ਨਹੀਂ।

ਮੇਨੂ ਖਾਮੋਸ਼ ਜੇਹਾ ਕਰਕੇ ਹੁਣ ਹੱਸਦੀ ਹੋਵੇਗੀ ,
ਕੋਈ ਰਿਸ਼ਤਾ ਨਹੀਂ ਮੇਰੇ ਨਾਲ,
ਹੁਣ ਨਵੇਆਂ ਨੂੰ ਦੱਸਦੀ ਹੋਵੇਗੀ।

ਦਰਦ ਮਿਲਿਆ ਵੀ ਤਾ ਸਾਨੂ ਉਸ ਇਨਸਾਨ ਤੋਂ ,
ਰਬ ਦੀ ਜਗਾਹ ਅਸੀਂ ਜਿਸਨੂੰ ਬਿਠਾਇਆ ਸੀ।

ਧੁੱਪ ਮੌਕਾ ਨੀ ਦਿੰਦੀ,
ਨਹੀਂ ਤਾ ਆਪਣੇ ਪ੍ਰਸ਼ਾਵੇ ਨਾਲ ਲਿਪਟ ਕੇ ਰੋਂਦੇ ਅਸੀਂ।

ਯਾਰੀ ਪਿੱਛੇ ਸਬ ਕੁਛ ਵਾਰ ਗਿਆ,
ਨਾ ਬਚਿਆ ਕੁਝ ਲੁਟਾਉਣ ਲਈ ,
ਬਸ ਸਾਹ ਨੇ ਬਾਕੀ ;ਉਹ ਨਾ ਮੰਗੀ ,
ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ।

ਦੀਵਾਨਾ ਜੇਹਾ ਕਰ ਮੇਨੂ ਸ਼ੱਡੇਆ ,
ਮੈ ਤੇਰੇ ਬਿਨ ਰਹਿ ਨਾ ਸਕਾਂ।

ਗੁੱਸਾ ਇੰਨਾ ਕਿ ਤੇਰਾ ਨਾ ਲੈਣ ਨੂੰ ਵੀ ਜੀ ਨਹੀਂ ਕਰਦਾ ,
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿਨਾ ਵੀ ਨੀ ਸਰਦਾ।

ਜੇ ਦਿਲਾਂ ਵਿਚ ਹੋਵੇ ਨਜ਼ਦੀਕੀ ਤਾ ਸਕੇ ਸਾਕ ਦੀ ਨੀ ਲੋੜ ,
ਰੂਹਾਂ ਆਪੇ ਸੱਦ ਲੈਂਦੀਆਂ ਕਿਸੇ ਹਾਕ ਦੀ ਨੀ ਲੋੜ ।

ਗਮਾਂ ਦੀ ਰਾਤ ਆਈ,
ਮੇਰੇ ਦਿਲ ਤੇ ਸ਼ਾਇਆ ਧੁੱਪ ਹਨੇਰਾ ,
ਉਹ ਜਹੇ ਵੀ ਰੁੱਸੇ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਮਨਾਇਆ ਬਥੇਰਾ।

ਆਕੜ ਨਹੀਂ ਉਸਦੀ ਕੋਈ ਮਜਬੂਰੀ ਹੋਣੀ ਆ ,
ਏਨੀਆਂ ਮਿਨਤਾ ਕਰਕੇ ਤਾ ਰਬ ਵੀ ਮੰਨ ਜਾਂਦਾ।

ਕੱਚ ਦੇ ਗੁਲਦਸਤੇ ਵਾਂਗ ਟੁੱਟ ਕੇ ਚੂਰ ਹੋ ਗਏ ,
ਲੱਗ ਨਾ ਜਾਈਏ ਪੈਰੀ ਕਿਸੇ ਦੇ ,
ਇਸੇ ਲਈ ਸਬ ਤੋਂ ਦੂਰ ਹੋ ਗਏ ,

ਏ ਜ਼ਿੰਦਗੀ ਵਾਰ-ਵਾਰ ਨਾ ਰਵਾਇਆ ਕਰ ,
ਹਰ ਕਿਸੇ ਕੋਲ ਚੁੱਪ ਕਰਾਉਣ ਵਾਲਾ ਨੀ ਹੁੰਦਾ।

ਜਦੋ ਸਾਡਾ ਮੂਡ ਬਿਨਾ ਕਿਸੇ ਗੱਲ ਤੋਂ ਖ਼ਰਾਬ ਹੋਵੇ ,
ਤਾ ਪੱਕਾ ਅਸੀਂ ਕਿਸੇ ਨੂੰ ਯਾਦ ਕਰ ਰਹੇ ਹੁੰਦੇ ਹਾਂ।

ਮੁਹੱਬਤ ਤੇ ਮੌਤ ਦੀ ਪਸੰਦ ਤਾ ਦੇਖੋ ਯਾਰੋ ,
ਇਕ ਨੂੰ ਦਿਲ ਚਾਹੀਦਾ ,
ਦੂਜੇ ਨੂੰ ਧੜਕਣ।

ਦੁਨੀਆਂ ਨੂੰ ਮੇਰੀ ਹਕੀਕਤ ਬਾਰੇ ਪਤਾ ਹੀ ਨਹੀਂ ,
ਇਲਜਾਮ ਹਜ਼ਾਰਾਂ ਨੇ ,ਗ਼ਲਤੀ ਇਕ ਵੀ ਨਹੀਂ।

ਮਰ ਮੈ ਵੀ ਜਾਣਾ,ਜਿਯੋਂ ਤੈਥੋਂ ਵੀ ਨੀ ਹੋਣਾ ,
ਦਿਲ ਮੇਰਾ ਟੁਟਣਾ ,ਅੱਖਾਂ ਤੇਰੀਆਂ ਨੇ ਵੀ ਰੋਣਾ।

ਜਿਹੜੇ ਹੱਸਦੇ ਨੇ ਬਹੁਤ ,
ਦਿਲੋਂ ਭਰੇ ਹੁੰਦੇ ਨੇ ,
ਬਾਹਰੋਂ ਦਿਸਦੇ ਜੀਓਂਦੇ,
ਅੰਦਰੋਂ ਮਰੇ ਹੁੰਦੇ ਨੇ।

ਇਨਸਾਨ ਕੁਜ ਹੱਸ ਕੇ ਸਿੱਖਦਾ,ਕੁਜ ਰੋ ਕੇ ਸਿੱਖਦਾ
ਜਦੋ ਵੀ ਸਿੱਖਦਾ ,
ਯਾ ਤਾ ਕਿਸੇ ਦਾ ਹੋ ਕੇ ਸਿੱਖਦਾ ,ਯਾ ਕਿਸੇ ਨੂੰ ਖੋ ਕੇ ਸਿੱਖਦਾ।

ਤੂੰ ਨਾ ਮਿਲੀ ਤਾ ਮਰ ਜਾਵਾਂਗੇ ,
ਵੱਖ ਹੋ ਕੇ ਤੇਰੇ ਤੋਂ ਅਸੀਂ ਰੁਲ ਜਾਵਾਂਗੇ ,
ਪਰ ਦੁੱਖ ਆਪਣੇ ਅਸੀਂ ਸਹਿ ਰਹੇ ਹਾਂ,
ਦੇਖ ਤੇਰੇ ਤੋਂ ਬਗੈਰ ਅਸੀਂ ਰਹਿ ਰਹੇ ਹਾਂ।

ਜਿਨ੍ਹਾਂ ਦੇ ਦਿਲ ਚੰਗੇ ਹੁੰਦੇ ਹਨ ,
ਓਹਨਾ ਦੀ ਕਿਸਮਤ ਹਮੇਸ਼ਾ ਮਾੜੀ ਹੁੰਦੀ ਹੈ।

ਜੇ ਤੂੰ ਮੇਨੂ ਰਵਾ ਕੇ ਖੁਸ਼ ਹੈ ,
ਤਾ ਮੈ ਸਾਰੀ ਉਮਰ ਰੋ ਕੇ ਖੁਸ਼ ਜਾ।

ਉਸਨੂੰ ਤਾ ਮਿਲ ਗਏ ਹੋਣਗੇ ਕਈ ਸਾਥੀ ,
ਪਰ ਮੇਨੂ ਹਰ ਮੋੜ ਤੇ ਉਸਦੀ ਕਮੀ ਮਹਿਸੂਸ ਹੁੰਦੀ ਏ।

ਕਾਸ਼ ਕਿਤੇ ਮੇਰਾ ਘਰ ਤੇਰੇ ਘਰ ਦੇ ਕਰੀਬ ਹੁੰਦਾ ,
ਮੁਹੱਬਤ ਚਾਹੇ ਨਾ ਮਿਲਦੀ ,ਪਰ ਵੇਖਣਾ ਤਾ ਨਸੀਬ ਹੁੰਦਾ।

ਤਾ ਕਿਵੇਂ ਲੱਗੇ Sad Punjabi Status,Comment ਕਰਕੇ ਜਰੂਰ ਦੱਸਿਓ। ਜੇਕਰ ਤੁਸੀ ਵੀ ਆਪਣੇ ਸਟੇਟਸ ਸਾਡੀ ਵੈਬਸਾਈਟ ਤੇ ਪਾਉਣਾ ਚਾਹੁੰਦੇ ਹੋ ਤਾ ਕੰਮੈਂਟ ਕਰਕੇ ਦੱਸ ਸਕਦੇ ਹੋ ,ਇਸ ਪੋਸਟ ਨੂੰ Share ਜਰੂਰ ਕਰੋ।